savetodaysecurefuture.com

Drawing competition by the Society At Four Govt. Elementary Smart Schools on 12 February 2026

February 12, 2026 | by raftaar.india@gmail.com

Save Today Secure Future 24

A drawing competition was held by the Society At Four Govt. Elementary Smart Schools at different villages, namely, Phaggan Majra, Kasyana, Chalela and Nandpur Kesho on 12 February 2026. Stationery was provided free of cost by the society. Administration was organized by the Schools.


ਅੱਜ ਮਿਤੀ 12 ਫਰਵਰੀ 2026 ਨੂੰ ਸਵੇਰੇ ਚਾਰ ਸ. ਐ. ਸ. ਸਕੂਲਾਂ ਵਿਚ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਵੱਲੋਂ ਡਰਾਇੰਗ ਕੰਮਪੀਟੀਸ਼ਨ ਕਰਵਾਇਆ ਗਿਆ। ਇਸ ਮੌਕੇ ਤੇ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਨੀਰੂ ਸਿੰਗਲਾ ਨੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਡਰਾਇੰਗ ਕੰਮਪੀਟੀਸ਼ਨ ਬੱਚਿਆਂ ਲਈ ਲੋੜੀਂਦੀ ਸਮੱਗਰੀ ਸਕੂਲ ਸਟਾਫ ਨੂੰ ਭੇਂਟ ਕੀਤੀ। ਸਕੂਲ ਸਟਾਫ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਤੇ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ, ਅਤੇ ਸ਼੍ਰੀਮਤੀ ਨੀਰੂ ਸਿੰਗਲਾ ਨੇ ਕਿਹਾ ਕਿ ਹੋਰ ਵੀ ਕਈ ਸੋਸਾਇਟੀਆਂ ਆਪਣੇ ਆਪਣੇ ਤਰੀਕੇ ਨਾਲ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੀਆਂ ਰਹਿੰਦੀਆਂ ਹਨ । ਸਾਡੀ ਸੋਸਾਇਟੀ ਇਸ ਡਰਾਇੰਗ ਕੰਮਪੀਟੀਸ਼ਨ ਨੂੰ ਕਰਵਾ ਕੇ ਬੱਚਿਆਂ ਨੂੰ ਟ੍ਰਾਫੀਆਂ ਵੰਡਣਾ ਚਾਹੁੰਦੀ ਹੈ। ਜ਼ਰੂਰਤ ਦੀਆਂ ਹੋਰ ਚੀਜ਼ਾਂ ਦਾ ਪ੍ਰਭਾਵ ਸਮੇਂ ਨਾਲ ਬੱਚਿਆਂ ਦੇ ਦਿਮਾਗ ਤੋਂ ਉੱਤਰ ਜਾਂਦਾ ਹੈ। ਪਰ ਟ੍ਰਾਫੀਆਂ ਇੱਕ ਅਜਿਹੀ ਵਸਤੂ ਹਨ ਜੋ ਕਿ ਲੰਬੇ ਸਮੇਂ ਲਈ ਜੇਤੂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੀਆਂ ਹਨ। ਇਸ ਦੇ ਨਾਲ ਹੀ ਦੇਖਣ ਵਾਲੇ ਦੂਸਰੇ ਬੱਚਿਆਂ ਨੂੰ ਵੀ ਇਸ ਤੋਂ ਵਧੇਰੇ ਮਿਹਨਤ ਕਰਨ ਦੀ ਸਿੱਖਿਆ ਮਿਲਦੀ ਹੈ। ਸੋਸਾਇਟੀ ਦੇ ਮੈਂਬਰਾਂ ਵੱਲੋਂ ਸਕੂਲ ਸਟਾਫ ਦਾ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ।

RELATED POSTS

View all

view all